ਕੈਨੇਡਾ ਵਿਚ ਨਵੇਂ ਆਉਣ ਵਾਲੇ ਲੋਕਾਂ ਲਈ ਸਹਾਇਤਾ

ਅਸੀਂ ਕੈਨੇਡਾ ਵਿੱਚ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਕੈਂਸਰ ਨਾਲ ਸਬੰਧਿਤ ਜਾਣਕਾਰੀ, ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ, ਜਿਸ ਵਿੱਚ ਸ਼ਰਣਾਰਥੀ ਅਤੇ ਹੋਰ ਨਵੇਂ ਆਉਣ ਵਾਲੇ ਲੋਕ ਸ਼ਾਮਲ ਹਨ।
ਜੇ ਤੁਹਾਨੂੰ ਕੈਂਸਰ ਹੈ ਅਤੇ ਤੁਸੀਂ ਹਾਲੀਆ ਸਮੇਂ ਵਿੱਚ ਕੈਨੇਡਾ ਵਿੱਚ ਇੱਕ ਸ਼ਰਣਾਰਥੀ ਜਾਂ ਨਵੇਂ ਆਏ ਹੋਰ ਵਿਅਕਤੀ ਵਜੋਂ ਆਏ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਜਾਣਕਾਰੀ ਅਤੇ ਮਦਦ ਲੱਭ ਰਹੇ ਹੋਵੋ।

ਕੈਨੇਡੀਅਨ ਕੈਂਸਰ ਸੋਸਾਇਟੀ, ਕੈਂਸਰ ਵਾਲੇ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ, ਦੋਸਤਾਂ ਅਤੇ ਕੇਅਰਗਿਵਰਜ਼ ਵਾਸਤੇ ਇੱਕ ਦੇਸ਼-ਵਿਆਪੀ ਸਹਾਇਤਾ ਪ੍ਰਣਾਲੀ ਦੀ ਪੇਸ਼ਕਸ਼ ਕਰਦੀ ਹੈ। ਅਸੀਂ  ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਅਤੇ ਤੁਹਾਡੀ ਸਹਾਇਤਾ ਕਰਨ ਵਾਸਤੇ ਮੌਜੂਦ ਹਾਂ, ਚਾਹੇ ਤੁਹਾਡੇ ਵਿਚ ਬਿਮਾਰੀ ਬਾਰੇ ਹੁਣੇ ਪਤਾ ਲੱਗਾ ਹੈ, ਤੁਸੀਂ ਕਿਸੇ ਆਪਣੇ ਦੀ ਦੇਖਭਾਲ ਕਰ ਰਹੇ ਹੋ ਜਾਂ ਤੁਹਾਨੂੰ ਆਪਣੇ ਲਈ ਕੈਂਸਰ ਦੇ ਖਤਰੇ ਬਾਰੇ ਚਿੰਤਾ ਹੈ, ਸਾਡੇ ਮੁਫ਼ਤ ਪ੍ਰੋਗਰਾਮ ਅਤੇ ਸੇਵਾਵਾਂ ਤੁਹਾਨੂੰ ਕੈਂਸਰ ਨਾਲ ਜੀਵਨ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦੇ ਹਨ। ਅਸੀਂ ਜਾਣਕਾਰੀ ਦੇ ਸਾਧਨ, ਇੱਕ ਹੈਲਪਲਾਈਨ, ਇੱਕ ਸਹਾਇਕ  ਔਨਲਾਈਨ ਭਾਈਚਾਰੇ ਅਤੇ ਹੋਰ ਵੀ ਬਹੁਤ ਕੁਝ ਦੀ ਪੇਸ਼ਕਸ਼ ਕਰਦੇ ਹਾਂ। ਕੋਈ ਵੀ ਵਿਅਕਤੀ ਜੋ ਕੈਨੇਡਾ ਵਿੱਚ ਰਹਿ ਰਿਹਾ ਹੈ, ਉਹ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦਾ ਹੈ।

ਕੈਂਸਰ ਇਨਫਰਮੇਸ਼ਨ ਹੈਲਪਲਾਈਨ

ਸਾਡੀ ਕੈਂਸਰ ਇਨਫਰਮੇਸ਼ਨ ਹੈਲਪਲਾਈਨ (Cancer Information Helpline) ਕੈਂਸਰ ਵਾਲੇ ਲੋਕਾਂ ਅਤੇ ਉਹਨਾਂ ਦੇ ਕੇਅਰਗਿਵਰਜ਼, ਪਰਿਵਾਰਾਂ ਅਤੇ ਦੋਸਤਾਂ, ਅਤੇ ਨਾਲ ਹੀ ਨਾਲ ਆਮ ਜਨਤਾ ਅਤੇ ਸਿਹਤ-ਸੰਭਾਲ ਪੇਸ਼ੇਵਰਾਂ ਵਾਸਤੇ ਇੱਕ ਨੈਸ਼ਨਲ, ਟੌਲ-ਫ੍ਰੀ ਸੇਵਾ ਹੈ

ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਅਤੇ ਤੁਹਾਨੂੰ ਨਿਮਨਲਿਖਤ ਬਾਰੇ ਜਾਣਕਾਰੀ ਦੇਣ ਲਈ ਪੂਰਾ ਸਮਾਂ ਕੱਢਾਂਗੇ:

 • ਕੈਂਸਰ ਦਾ ਇਲਾਜ ਅਤੇ ਅਣਚਾਹੇ ਅਸਰ
 • ਕੈਂਸਰ ਨਾਲ ਨਜਿੱਠਣਾ
 • ਭਾਵਨਾਤਮਕ ਸਹਾਇਤਾ ਸੇਵਾਵਾਂ
 • ਕਲੀਨਿਕੀ ਟ੍ਰਾਇਲਾਂ
 • ਭਾਈਚਾਰੇ ਵਿੱਚ ਮਦਦ

ਸਾਡੀ ਹੈਲਪਲਾਈਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਅੰਗਰੇਜ਼ੀ ਅਤੇ ਫਰੈਂਚ ਵਿੱਚ ਉਪਲਬਧ ਹੈ ਇਹ ਦਰਖਾਸਤ ਉੱਤੇ ਕਈ ਹੋਰ ਭਾਸ਼ਾਵਾਂ ਵਿੱਚ ਤਰਜਮਾਨੀ ਸੇਵਾ ਵੀ ਪੇਸ਼ ਕਰਦੀ ਹੈ। ਔਨਲਾਈਨ ਲਾਈਵ ਚੈਟ: ਕਿਸੇ ਜਾਣਕਾਰੀ ਮਾਹਰ ਨਾਲ ਲਾਈਵ ਚੈਟ ਕਰਨ ਲਈ cancer.ca 'ਤੇ ਜਾਓ

 • ਫ਼ੋਨ: ਸਾਨੂੰ 1-888-939-3333 (TTY 1-866-786-3934) 'ਤੇ ਟੋਲ-ਫ੍ਰੀ ਕਾਲ ਕਰੋ
 • ਈਮੇਲ: ਸਾਡੇ ਸੰਪਰਕ ਫਾਰਮ (ਅੰਗਰੇਜ਼ੀ ਅਤੇ ਫਰੈਂਚ ਵਿੱਚ ਉਪਲਬਧ) ਰਾਹੀਂ ਤੁਰੰਤ ਇੱਕ ਈਮੇਲ ਭੇਜੋ

ਕਮਿਊਨਿਟੀ ਸਰਵਿਸਜ਼ ਲੋਕੇਟਰ 

ਸਾਡਾ ਕਮਿਊਨਿਟੀ ਸਰਵਿਸਜ਼ ਲੋਕੇਟਰ (CSL) ਇੱਕ ਡਾਇਰੈਕਟਰੀ ਹੈ ਜੋ ਕੈਂਸਰ ਵਾਲੇ ਲੋਕਾਂ, ਕੇਅਰਗਿਵਰਜ਼ ਅਤੇ ਸਿਹਤ-ਸੰਭਾਲ ਪ੍ਰਦਾਤਿਆਂ ਨੂੰ ਉਹ ਸੇਵਾਵਾਂ ਲੱਭਣ ਵਿੱਚ ਮਦਦ ਕਰਦੀ ਹੈ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ 4,500 ਤੋਂ ਵਧ ਕੈਂਸਰ-ਸਬੰਧਿਤ ਸੇਵਾਵਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਕਈ ਭਾਸ਼ਾਵਾਂ ਵਿੱਚ ਪੇਸ਼ਕਸ਼ ਕੀਤੀਆਂ ਜਾਂਦੀਆਂ ਸੇਵਾਵਾਂ ਵੀ ਸ਼ਾਮਲ ਹਨ

 ਤੁਸੀਂ ਨਿਮਨਲਿਖਤ ਲੱਭ ਸਕਦੇ ਹੋ:

 • ਭਾਵਨਾਤਮਕ ਸਹਾਇਤਾ ਪ੍ਰੋਗਰਾਮ
 • ਘਰ-ਸੰਭਾਲ ਸੇਵਾਵਾਂ
 • ਤੁਹਾਡੇ ਕੈਂਸਰ ਦਾ ਇਲਾਜ ਕਿਵੇਂ ਕਰਨਾ ਹੈ
 • ਵਿੱਗ ਜਾਂ ਛਾਤੀ ਦੇ ਬਣਾਵਟੀ ਅੰਗ ਨੂੰ ਕਿੱਥੇ ਲੱਭਣਾ ਹੈ

 

ਜੇ ਤੁਸੀਂ ਉਸ ਚੀਜ਼ ਨੂੰ ਨਹੀਂ ਲੱਭ ਪਾ ਰਹੇ, ਜਿਸਦੀ ਤੁਹਾਨੂੰ ਲੋੜ ਹੈ, ਤਾਂ ਕਿਸੇ ਜਾਣਕਾਰੀ ਮਾਹਰ ਨੂੰ 1-888-939-3333 'ਤੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਕੈਨੇਡਾ ਵਿੱਚ ਕਿਤੇ ਵੀ ਕਾਲ ਕਰੋ

Conducteur regardant au-dessus de son épaule, dans notre direction.

ਟਰਾਂਸਪੋਰਟੇਸ਼ਨ

ਸਾਡੀਆਂ ਆਵਾਜਾਈ ਸੇਵਾਵਾਂ ਤੁਹਾਡੇ ਕੈਂਸਰ ਦੀਆਂ ਤੈਅ-ਮੁਲਾਕਾਤਾਂ ਤੱਕ ਯਾਤਰਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਉਪਲਬਧ ਹਨ ਸਾਡੇ ਕੋਲ ਵਲੰਟੀਅਰ ਡਰਾਈਵਰ ਹਨ, ਅਤੇ ਉਹ ਤੁਹਾਨੂੰ ਪਿਕ ਅੱਪ ਕਰਨਗੇ ਅਤੇ ਤੁਹਾਡੀ ਸਿਹਤ-ਸੰਭਾਲ ਟੀਮ ਨੂੰ ਮਿਲਣ ਲਈ ਲੈਕੇ ਜਾਣਗੇ ਅਸੀਂ ਇਲਾਜ ਕੇਂਦਰਾਂ ਤੱਕ ਯਾਤਰਾ ਦੇ ਖ਼ਰਚੇ ਵਿੱਚ ਤੁਹਾਡੀ ਮਦਦ ਕਰਨ ਲਈ  ਵਿੱਤੀ ਸਹਾਇਤਾ ਦੀ ਪੇਸ਼ਕਸ਼ ਵੀ ਕਰਦੇ ਹਾਂ

ਸਾਡਾ ਵਲੰਟੀਅਰ ਡਰਾਈਵਰ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ
, ਅਲਬਰਟਾ, ਸਾਸਕੈਚਵਾਨ, ਮਨੀਟੋਬਾ ਅਤੇ ਓਨਟੈਰੀਓ ਵਿੱਚ ਉਪਲਬਧ ਹੈ ਅਸੀਂ ਓਨਟੈਰੀਓ ਵਿੱਚ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਅੰਦਰ ਉਡਾਨ ਸਹਾਇਤਾ ਦੀ ਪੇਸ਼ਕਸ਼ ਵੀ ਕਰਦੇ ਹਾਂ

ਜਾਂ ਫਿਰ ਤੁਸੀਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮਨੀਟੋਬਾ, ਓਨਟੈਰੀਓ, ਨਿਊ ਬਰੰਜ਼ਵਿਕ ਅਤੇ ਨੋਵਾ ਸਕੋਸ਼ੀਆ ਵਿੱਚ ਟਰੈਵਲ ਟ੍ਰੀਟਮੈਂਟ ਫ਼ੰਡ ਵਾਸਤੇ ਅਰਜ਼ੀ ਦੇ ਸਕਦੇ ਹੋ।

ਵਧੇਰੇ ਜਾਣਕਾਰੀ ਵਾਸਤੇ, 1-888-939-3333 'ਤੇ ਕਾਲ ਕਰੋ

Conducteur regardant au-dessus de son épaule, dans notre direction.

ਰਿਹਾਇਸ਼

ਸਾਡੀਆਂ ਲੌਜਿਜ਼ ਕੈਂਸਰ ਵਾਲੇ ਉਨ੍ਹਾਂ ਲੋਕਾਂ ਵਾਸਤੇ ਘਰ ਦੀ ਤਰਾਂ ਹਨ, ਜਿੰਨ੍ਹਾਂ ਨੂੰ ਇਲਾਜ ਪ੍ਰਾਪਤ ਕਰਨ ਲਈ ਯਾਤਰਾ ਕਰਨ ਦੀ ਲੋੜ ਹੈ। ਸਾਡੇ ਸੰਭਾਲ ਕਰਨ ਵਾਲੇ ਅਮਲੇ ਅਤੇ ਵਲੰਟੀਅਰਾਂ ਨੂੰ ਕੈਂਸਰ ਦੇ ਇਲਾਜ ਦੌਰਾਨ ਤੁਹਾਡੀਆਂ ਵਿਹਾਰਕ ਲੋੜਾਂ ਦੀ ਪੂਰਤੀ ਕਰਨ ਵਿੱਚ ਮਦਦ ਕਰਨ ਲਈ ਸਿਖਲਾਈ ਪ੍ਰਾਪਤ ਹਨ। ਲੌਜਿਜ਼ ਵਿਭਿੰਨ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਰਾਹੀਂ ਸਮਾਜਕ ਅਤੇ ਭਾਵਨਾਤਮਕ ਸਹਾਇਤਾ ਦੀ ਪੇਸ਼ਕਸ਼ ਵੀ ਕਰਦੇ ਹਨ। ਇਹ ਉਹ ਸਥਾਨ ਹਨ ਜਿੱਥੇ ਤੁਸੀਂ ਕੈਂਸਰ ਵਾਲੇ ਹੋਰ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਸਕਦੇ ਹੋ, ਜੋ ਸਮਝਦੇ ਹਨ ਕਿ ਤੁਸੀਂ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਹੋ।

ਹਰੇਕ ਲੌਜ ਵਿੱਚ ਵਿਲੱਖਣ ਸੁਵਿਧਾਵਾਂ ਅਤੇ ਸੇਵਾਵਾਂ ਉਪਲਬਧ ਹਨ। ਲੌਜ ਬ੍ਰਿਟਿਸ਼ ਕੋਲੰਬੀਆ, ਕਿਊਬੈਕ, ਨੋਵਾ ਸਕੋਸ਼ੀਆ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਉਪਲਬਧ ਹਨ। ਕੈਨੇਡਾ ਵਿੱਚ ਰਹਿਣ ਵਾਸਤੇ ਕੋਈ ਲੌਜ ਜਾਂ ਹੋਰ ਸਥਾਨ ਲੱਭਣ ਲਈ, 1-888-939-3333 'ਤੇ ਕਾਲ ਕਰੋ।

Support for Refugees and Newcomers

CancerConnection.ca

ਕਿਸੇ ਨੂੰ ਵੀ ਇਕੱਲੇ ਕੈਂਸਰ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਉਹਨਾਂ ਲੋਕਾਂ ਨਾਲ ਜੁੜਨਾ ਜੋ ਤੁਹਾਡੀ ਪ੍ਰਸਥਿਤੀ ਅਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਨੂੰ ਸਮਝਦੇ ਹਨ, ਤੁਹਾਨੂੰ ਸਹਿਜ ਹੋਣ ਵਿੱਚ ਮਦਦ ਕਰ ਸਕਦੇ ਹਨ ਤੁਹਾਡੇ ਕੈਂਸਰ ਦੇ ਸਮੁੱਚੇ ਤਜ਼ਰਬੇ ਦੌਰਾਨ ਇਹ ਜਾਣਨਾ ਮਦਦਗਾਰੀ ਹੁੰਦਾ ਹੈ ਕਿ ਕਿਸ ਚੀਜ਼ ਦੀ ਉਮੀਦ ਕਰਨੀ ਹੈ

CancerConnection.ca ਵਿਚਾਰ-ਵਟਾਂਦਰੇ, ਸਹਾਇਤਾ ਅਤੇ ਤੁਹਾਡੇ ਜੀਵਨ ਵਿੱਚ ਕੈਂਸਰ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਵਾਸਤੇ ਇੱਕ ਸੁਰੱਖਿਅਤ ਅਤੇ ਸਵਾਗਤਮਈ ਸਥਾਨ ਹੈ ਇਹ ਲੋਕਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਸਹਾਇਕ ਸੰਬੰਧ ਬਣਾਉਣ ਦੀ ਆਗਿਆ ਦਿੰਦਾ ਹੈ CancerConnection.ca ਭਾਈਚਾਰੇ ਦੇ ਮੈਂਬਰ ਵਿਚਾਰ-ਵਟਾਂਦਰਿਆਂ ਵਿੱਚ ਭਾਗ ਲੈਂਦੇ ਹਨ, ਬਲੌਗ ਲਿਖਦੇ ਹਨ, ਗਰੁੱਪਾਂ ਦੇ ਮੈਂਬਰ ਬਣਦੇ ਹਨ ਅਤੇ ਇੱਕ ਦੂਜੇ ਨੂੰ ਭਾਵਨਾਤਮਕ ਸਹਾਇਤਾ ਅਤੇ ਵਿਹਾਰਕ ਸਲਾਹ ਦੀ ਪੇਸ਼ਕਸ਼ ਕਰਦੇ ਹਨ

ਇਹ ਭਾਈਚਾਰਾ ਅੰਗਰੇਜ਼ੀ ਅਤੇ ਫਰੈਂਚ ਵਿੱਚ ਉਪਲਬਧ ਹੈ
ਮੈਂਬਰਸ਼ਿਪ ਮੁਫ਼ਤ ਹੈ ਅਤੇ 18 ਸਾਲ ਜਾਂ ਇਸਤੋਂ ਵੱਡੀ ਉਮਰ ਦੇ ਲੋਕਾਂ ਵਾਸਤੇ ਖੁੱਲ੍ਹੀ ਹੈ ਸਾਈਨ ਅੱਪ ਕਰਨ ਲਈ, CancerConnection.ca 'ਤੇ ਜਾਓ

Support for Refugees and Newcomers

ਉਪਯੋਗੀ ਵੈਬਸਾਈਟਾਂ

ਨਵੇਂ ਆਉਣ ਵਾਲੇ ਲੋਕਾ ਲਈ ਜਾਣਕਾਰੀ ਵਾਲੀ ਕੈਨੇਡਾ ਸਰਕਾਰ ਦੀ ਵੈਬਸਾਈਟ

ਨਿਊਕਮਰ ਸਰਵਿਸ਼ਜ